Skip to content

ਖੇਮ ਖਜ਼ਾਨਾ

Khem_khazana.jpg

ਮਨੁੱਖੀ ਜੀਵਨ’ਚ ਸੰਸਾਰ ਵਿੱਚ ਵਿਚਰਦਿਆਂ ਮਾਨਸਿਕ, ਪਰਿਵਾਰਿਕ, ਸਮਾਜਿਕ, ਧਾਰਮਿਕ ਪੱਧਰ ਤੇ ਵੱਖ ਵੱਖ ਹਾਲਾਤਾਂ ਨਾਲ ਨਜਿੱਠਦੀਆਂ “ਖੇਮ ਖਜ਼ਾਨੇ” ਦੀ ਪ੍ਰਾਪਤੀ ਤੇ ਇਸਦਾ ਅਹਿਸਾਸ ਕਿਵੇਂ ਹੋਵੇ?  ਇਹ ਕਿਤਾਬ ਮਹੱਤਵਪੂਰਨ ਵਿਸ਼ਿਆ ਨੂੰ ਲੈ ਕੇ ਕਵਿਤਾ ਤੇ ਨਾਲ ਲਗਦੇ ਹੀ ਸੰਖੇਪ ਵਿਸਥਾਰ ਕਰਦੇ ਸੰਬੰਧਿਤ ਲੇਖਾਂ ਦਾ ਬਹੁਤ ਸੁੰਦਰ ਗੁਲਦਸਤਾ ਹੈ ।

How to achieve the “Khem Khazana” (The Treasure of Happiness) while dealing with different situations in life at mental, family, social, religious level? This book is a collection of poetry and articles of such topics that is the key to unlock a happy and healthy life.

ਖੇਮ ਖਜ਼ਾਨਾ ਬਾਰੇ:

“ਖੇਮ ਖਜ਼ਾਨਾ” ਦੀ ਰਚਨਾ ਦਾ ਇੱਕ-ਇੱਕ ਅੱਖਰ ਗੰਭੀਰਤਾ ਨਾਲ ਪੜ੍ਹਨ/ਘੋਖਣ ਉਪਰੰਤ ਮੈਨੂੰ ਇਉਂ ਪ੍ਰਤੀਤ ਹੋਇਆ ਕਿ ਇਹ ਲੇਖ ਮਹਿਜ਼ ਦਿਲ ਪ੍ਰਚਾਵੇਂ ਦਾ ਵਿਸ਼ਾ ਨਹੀਂ । ਸਫਲ ਜੀਵਨ ਜੀਉਣ ਲਈ ਬਹੁਤ ਸਾਰੀ ਰਮਜ਼ਾਂ ਨੂੰ ਬੜੀ ਸੁਖੈਨ ਭਾਸ਼ਾ ਵਿੱਚ ਖੋਲ੍ਹ ਕੇ ਸਮਝਾਇਆ ਹੈ । ਖੁੱਲੇ ਲਫ਼ਜ਼ਾਂ’ਚ ਪੂਰੀ ਮਾਨਵਤਾ, ਸਭ ਧਰਮਾਂ ਲਈ, ਵਿਸ਼ਵ ਸ਼ਾਂਤੀ ਲਈ ਇਨਸਾਨੀਅਤ ਤੇ ਸਾਂਝੀਵਾਲਤਾ ਦਾ ਉਪਦੇਸ਼ ਹੈ । ਭਾਈ ਸਾਹਿਬ ਨੇ ਆਪਣੇ ਨਿੱਜੀ ਤਜ਼ਰਬਿਆਂ ਤੇ ਅਧਾਰਤ ਵੀ ਕਈ ਵਿਿਸ਼ਆਂ ਤੇ ਚਾਨਣ ਪਾਇਆ ਹੈ । ਬੇਸ਼ਕੀਮਤੀ ਨੁਕਤੇ ਪੇਸ਼ ਕੀਤੇ ਹਨ ਜਿੰਨ੍ਹਾਂ ਰਾਹੀਂ ਪਰਿਵਾਰਿਕ ਝਗੜੇ-ਕਲੇਸ਼ਾਂ ਤੋਂ ਸੁਤੇ-ਸਿਧ ਨਿਜ਼ਾਤ ਪਾਈ ਜਾ ਸਕਦੀ ਹੈ ।  ਜਿੱਥੇ ਇਕ ਪਾਸੇ ਵਕਤੇ ਦੀ ਕੋਸ਼ਿਸ਼ ਹੁੰਦੀ ਹੈ ਕਿ ਹਰ ਪੱਖੋਂ ਉਸਦੀ ਰਚਨਾ ਸ੍ਰੋਤਿਆਂ ਨੂੰ ਵੱਧ ਤੋਂ ਵੱਧ ਲਾਭ ਲਾਹਾ ਪਹੁੰਚਾਵੇ, ਉੱਥੇ ਹੀ ਸ੍ਰੋਤਿਆਂ ਨੂੰ ਵੀ ਬੇਨਤੀ ਹੈ ਕਿ ਖੇਮ ਖਜ਼ਾਨੇ ਦੀ ਪ੍ਰਾਪਤੀ ਦਾ ਅਨੁਭਵ ਉਦੋਂ ਹੀ ਸੰਭਵ ਹੈ, ਜੇ ਅਜਿਹੇ ਲੇਖ ਨੂੰ ਸਾਵਧਾਨ ਹੋ ਪੜੀਏ/ਸੁਣੀਏ, ਸਮਝੀਏ, ਵਿਚਾਰੀਏ ਤੇ ਅਮਲ ਕਰਨ ਲਈ ਉਪਰਾਲਾ ਕਰੀਏ । ਆਸ ਕਰਦਾ ਹਾਂ ਕਿ ਭਾਈ ਸਾਹਿਬ ਜੀ ਦਾ ਇਹ ਉਪਰਾਲਾ ਗੁਰੂ ਕ੍ਰਿਪਾ ਤਰਸ ਸਦਕਾ ਸੰਸਾਰ ਭਰ ਦੇ ਗੰਭੀਰ ਜਗਿਆਸੂਆਂ ਲਈ ਅਬਿਨਾਸੀ ਖੇਮ ਦੀ ਪ੍ਰਾਪਤੀ ਲਈ ਅਮੋਲਕ ਤੋਹਫ਼ਾ ਸਾਬਿਤ ਹੋਵੇਗਾ ।

ਭਾਈ ਅਮਰੀਕ ਸਿੰਘ (ਅੰਬਾਲਾ)   

Prev Post
Next Post

Thanks for subscribing!

This email has been registered!

Shop the look

Choose Options

Edit Option
Back In Stock Notification
this is just a warning
Login
Shopping Cart
0 items